Table of Contents
Exam Information ਪ੍ਰੀਖਿਆ ਜਾਣਕਾਰੀ
Specification ਸਪੈਸੀਫਿਕੇਸ਼ਨ | Overview ਸੰਖੇਪ ਜਾਣਕਾਰੀ |
Full Name ਪੂਰਾ ਨਾਮ | Punjab State Talent Search Examination ਪੰਜਾਬ ਰਾਜ ਨਿਪੁੰਨਤਾ ਖੋਜ ਪ੍ਰੀਖਿਆ |
Short Name ਛੋਟਾ ਨਾਮ | PSTSE |
Examination Level ਪ੍ਰੀਖਿਆ ਪੱਧਰ | State-Level ਰਾਜ-ਪੱਧਰ |
Exam Mode ਪ੍ਰੀਖਿਆ ਢੰਗ | Pen and paper-based test ਕਲਮ ਅਤੇ ਪੇਪਰ ਅਧਾਰਤ ਟੈਸਟ |
Test Duration ਟੈਸਟ ਸਮਾਂ | 3 hours 3 ਘੰਟੇ |
Total Marks ਕੁੱਲ ਅੰਕ | 180 |
Qualifying Marks ਯੋਗਤਾ ਦੇ ਅੰਕ | 40% marks (32% for SC/ST) 40% ਅੰਕ (ਐਸਸੀ/ਐਸਟੀ ਲਈ 32%) |
Registration website ਰਜਿਸਟ੍ਰੇਸ਼ਨ ਵੈਬਸਾਈਟ | By School login |
What is PSTSE ?
ਡਾਇਰੈਕਟਰ ਜਨਰਲ ਸਕੂਲ ਸਿੱਖਿਆ ਜੀ ਵੱਲੋਂ ਸੁਝਾਈ ਅਤੇ ਸਿੱਖਿਆ ਮੰਤਰੀ ਜੀ ਵੱਲੋਂ ਪ੍ਰਵਾਨਿਤ ਉਪਰੋਕਤ ਸਕੀਮ ਅੰਤਰਗਤ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ 500-500 ਵਿਦਿਆਰਥੀਆਂ ਨੂੰ ਵਜੀਫਾ ਦੇਣ ਦਾ ਟੀਚਾ ਮਿਥਿਆ ਗਿਆ ਹੈ। ਇਸ ਦਾ ਉਦੇਸ ਅੱਠਵੀਂ ਅਤੇ ਦਸਵੀਂ ਕਲਾਸ ਵਿੱਚ ਪੜ੍ਹਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਚੇਰੀ ਸਿੱਖਿਆ ਵੱਲ ਪ੍ਰੇਰਿਤ ਕਰਨਾ ਹੈ ਅਤੇ ਵਜੀਫੇ ਦੀ ਸਕੂਲ ਵਿੱਚ ਵਿੱਤੀ ਲਾਭ ਦੇ ਕੇ ਉਤਸਾਹਿਤ ਕਰਨਾ ਹੈ। ਉਕਤ ਸਕੀਮ ਅਧੀਨ ਵਜੀਫੇ ਲਈ ਯੋਗ ਵਿਦਿਆਰਥੀ ਨੂੰ 200 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ 10+2 ਤੱਕ ਵਜੀਫਾ ਦਿੱਤਾ ਜਾਂਦਾ ਹੈ। ਉਕਤ ਸਕੀਮ ਅਧੀਨ ਹਰ ਸਾਲ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸ਼ਦ (ਐਸ.ਸੀ.ਈ.ਆਰ.ਟੀ.) ਪੰਜਾਬ, ਵੱਲੋਂ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਵਿੱਚ ਪੜਦੇ ਵਿਦਿਆਰਥੀਆਂ ਨੂੰ ਵਜੀਫੇ ਲਈ ਚੁਣਨ ਲਈ ਪ੍ਰੀਖਿਆ ਲਈ ਜਾਂਦੀ ਹੈ। ਇਹ ਪ੍ਰੀਖਿਆ ਸਿਰਫ ਜਿਲ੍ਹਾ ਹੈਡਕੁਆਰਟਰਜ/ਤਹਿਸੀਲ ਤੇ ਆਯੋਜਿਤ ਕੀਤੀ ਜਾਂਦੀ ਹੈ। ਇਹ ਪ੍ਰੀਖਿਆ ਹਰ ਸਾਲ ਜਨਵਰੀ ਮਹੀਨੇ ਦੇ ਤੀਸਰੇ ਜਾਂ ਚੌਥੇ ਐਤਵਾਰ ਨੂੰ ਪੰਜਾਬ ਰਾਜ ਦੇ ਸਮੂਹ ਜਿਲ੍ਹਾ ਹੈਡਕੁਆਰਟਰਜ ਤਹਿਸੀਲ ਤੇ ਆਯੋਜਿਤ ਕੀਤੀ ਜਾਂਦੀ ਹੈ।
PSTSE Objective
ਇਸ ਦਾ ਉਦੇਸ ਅੱਠਵੀਂ ਕਲਾਸ ਵਿੱਚ ਪੜ੍ਹਦੇ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਕੇ ਉਚੇਰੀ ਸਿੱਖਿਆ ਵੱਲ ਪ੍ਰੇਰਿਤ ਕਰਨਾ ਹੈ ਅਤੇ ਵਜੀਫੇ ਦੀ ਸ਼ਕਲ ਵਿੱਚ ਵਿੱਤੀ ਲਾਭ ਦੇ ਕੇ ਉਤਸਾਹਿਤ ਕਰਨਾ ਹੈ।
PSTSE Goal
ਪੰਜਾਬ ਰਾਜ ਨਿਪੁੰਨਤਾ ਖੋਜ ਸਕੀਮ ਅਧੀਨ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਅੱਠਵੀਂ ਸ਼੍ਰੇਣੀ ਦੇ 500 ਅਤੇ ਦਸਵੀਂ ਸ੍ਰੇਣੀ ਦੇ 500 ਵਿਦਿਆਰਥੀਆਂ ਨੂੰ ਵਜੀਫਾ ਦੇਣ ਦਾ ਟੀਚਾ ਮਿਥਿਆ ਗਿਆ ਹੈ।
PSTSE – Award
- PSTSE ਚੁਣੇ ਵਿਦਿਆਰਥੀਆਂ ਨੂੰ ਹਰ ਸਾਲ 24,00 ਪ੍ਰਤੀ ਸਾਲ, ਭਾਵ 200 ਰੁਪਏ ਪ੍ਰਤੀ ਮਹੀਨਾ ਦੀ ਦਰ ਨਾਲ 10+2 ਤੱਕ ਵਜੀਫਾ ਦਿੱਤਾ ਜਾਂਦਾ ਹੈ।
- ਇਸ ਸਕੀਮ ਅਧੀਨ ਵਜੀਫਾ ਪ੍ਰਾਪਤ ਕਰਨ ਵਾਲਾ ਵਿਦਿਆਰਥੀ ਜੇਕਰ ਕਿਸੇ ਹੋਰ ਸਕੀਮ ਅਧੀਨ ਵਜੀਫਾ ਪ੍ਰਾਪਤ ਕਰ ਰਿਹਾ ਹੋਵੇ ਤਾਂ ਉਹ ਇਹ ਵਜੀਫ ਦੇ ਨਾਲ ਨਾਲ ਦੂਸਰੀ ਸਕੀਮ ਅਧੀਨ ਵਜੀਫਾ ਪ੍ਰਾਪਤ ਕਰਨ ਦਾ ਵੀ ਹੱਕਦਾਰ ਹੋਵੇਗਾ
PSTSE – Eligibility Criteria
ਇਸ ਸਕੀਮ ਅਧੀਨ ਹਰ ਸਾਲ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸਦ (ਐਸ.ਸੀ.ਈ.ਆਰ.ਟੀ.) ਪੰਜਾਬ ਵੱਲੋਂ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਵਿੱਚ ਪੜਦੇ ਵਿਦਿਆਰਥੀਆਂ ਨੂੰ ਵਜੀਫੇ ਲਈ ਚੁਣਨ ਲਈ ਪ੍ਰੀਖਿਆ ਲਈ ਜਾਂਦੀ ਹੈ। ਇਹ ਪ੍ਰੀਖਿਆ ਸਿਰਫ ਜਿਲ੍ਹਾ ਹੈਡਕੁਆਰਟਰਜ/ਤਹਿਸੀਲ ਤੇ ਆਯੋਜਿਤ ਕੀਤੀ ਜਾਂਦੀ ਹੈ। ਇਸ ਟੈਸਟ ਰਾਹੀਂ ਵਿਦਿਆਰਥੀਆਂ ਦੀ ਮਾਨਸਿਕ ਅਤੇ ਵਿਸਿਆਂ ਦੀ ਵਿਦਿਅਕ ਨਿਪੁੰਨਤਾ ਪਰਖੀ ਜਾਂਦੀ ਹੈ। ਇਸ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ਤੇ ਹੀ ਵਜੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਮੈਰਿਟ ਨਿਰਧਾਰਿਤ ਕੀਤੀ ਜਾਂਦੀ ਹੈ, ਜਿਸ ਲਈ ਜਨਰਲ ਸ੍ਰੇਣੀ ਦੇ ਵਿਦਿਆਰਥੀਆਂ ਨੂੰਘੱਟ-ਘੱਟ 40% ਅਤੇ ਰਾਖਵੀਂਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਘੱਟੋ-ਘੱਟ 32% ਅੰਕ ਪ੍ਰਾਪਤ ਕਰਨੇ ਜਰੂਰੀ ਹਨ।
NMMS ਯੋਗਤਾ ਮਾਪਦੰਡ
ਵੇਰਵਾ | |
ਕੌਣ NMMS ਲਈ ਅਰਜ਼ੀ ਦੇ ਸਕਦਾ ਹੈ? | ਅੱਠਵੀਂ ਜਮਾਤ ਵਿਚ ਪੜ੍ਹਦੇ ਵਿਦਿਆਰਥੀ |
ਸੱਤਵੀਂ ਜਮਾਤ ਵਿਚ ਘੱਟੋ ਘੱਟ ਲੋੜੀਂਦੇ ਅੰਕ | 55% (ਰਾਖਵੀਆਂ ਸ਼੍ਰੇਣੀਆਂ ਲਈ 50%) |
ਸਕਾਲਰਸ਼ਿਪ ਨੂੰ ਜਾਰੀ ਰੱਖਣ ਲਈ ਜਰੂਰਤਾਂ | · ਨੌਵੀਂ ਅਤੇ ਬਾਰ੍ਹਵੀਂ ਜਮਾਤ ਵਿਚ ਵਿਦਿਆਰਥੀਆਂ ਨੂੰ 55% (ਰਾਖਵੀਆਂ ਸ਼੍ਰੇਣੀਆਂ ਲਈ 50%) ਪ੍ਰਾਪਤ ਕਰਨਾ ਲਾਜ਼ਮੀ ਹੈ। · ਦਸਵੀਂ ਜਮਾਤ ਦੀ ਪ੍ਰੀਖਿਆ ਵਿਚ ਕਿਸੇ ਨੂੰ 60% (ਰਾਖਵੀਆਂ ਸ਼੍ਰੇਣੀਆਂ ਲਈ 55%) ਪ੍ਰਾਪਤ ਕਰਨਾ ਲਾਜ਼ਮੀ ਹੈ। |
ਮਾਪਿਆਂ ਦੀ ਆਮਦਨੀ | 1, 50,000 / – ਰੁਪਏ ਤੋਂ ਘੱਟ ਪ੍ਰਤੀ ਸਾਲ |
PSTSE – Selection Criteria
ਇਸ ਪ੍ਰੀਖਿਆ ਦੇ ਪ੍ਰਸਨ ਪੱਤਰ ਉਸੇ ਤਰ੍ਹਾਂ ਦੇ ਹੋਣਗੇ ਜਿਸ ਤਰ੍ਹਾਂ ਨੈਸਨਲ ਮੀਨਜ ਕਮ ਮੈਰਿਟ ਸਕਾਲਰਸਿਪ ਸਕੀਮ ਦੀ ਪ੍ਰੀਖਿਆ ਲਈ ਐਨ.ਸੀ.ਈ.ਆਰ.ਟੀ. ਨਵੀਂ ਦਿੱਲੀ ਵੱਲੋਂ ਨਿਰਧਾਰਤ ਕੀਤੇ ਗਏ ਹਨ। ਪਰੰਤੂ ਪੇਪਰ ਸੈਟਿੰਗ ਸਮੇਂ ਰਾਜ ਦੇ ਸਰਕਾਰੀ ਸਕੂਲਾਂ ਦੀ ਪੜ੍ਹਾਈ ਦੇ ਪੱਧਰ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ। ਇਹ ਪ੍ਰੀਖਿਆ ਦੀ ਸਕੀਮ ਹੇਠ ਲਿਖੇ ਅਨੁਸਾਰ ਹੈ:-
ਇਹ ਪ੍ਰੀਖਿਆ 180 ਅੰਕਾਂ ਦੀ ਹੈ। ਇਸ ਵਿੱਚ ਮਾਨਸਿਕ ਯੋਗਤਾ ਦਾ ਟੈਸਟ (MAT)- 90 ਪ੍ਰਸਨ ਇੱਕ ਨੰਬਰ ਵਾਲੇ ( ਮਲਟੀਪਲ ਚੁਆਇਸ ) ਹੋਣਗੇ ਅਤੇ ਵਿਸਿਆਂ ਦੀ ਯੋਗਤਾ ਦਾ ਟੈਸਟ (SAT) -90 ਪ੍ਰਸਨ ਇੱਕ ਨੰਬਰ ਵਾਲੇ ਮਲਟੀਪਲ ਚੁਆਇਸ ) ਹੋਣਗੇ। MAT+SAT ਦੇ 180 ਅੰਕਾਂ ਦੀ ਮੈਰਿਟ ਤਿਆਰ ਕਰਕੇ ਰਿਜਲਟ ਤਿਆਰ ਕੀਤਾ ਜਾਂਦਾ ਹੈ,ਜਿਸ ਵਿੱਚ ਜਨਰਲ ਸ੍ਰੇਣੀ ਦੇ ਵਿਦਿਆਰਥੀਆਂ ਨੂੰ ਘੱਟੋ-ਘੱਟ 40% ਅਤੇ ਰਾਖਵੀਂਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਨੂੰ ਘੱਟੋ-ਘੱਟ 32 ਅੰਕ ਪ੍ਰਾਪਤ ਕਰਨੇ ਜਰੂਰੀ ਹਨ। ਜੇਕਰ ਵਿਦਿਆਰਥੀਆਂ ਨੇ ਇੱਕ ਜਿਹੇ ਨੰਬਰ ਪ੍ਰਾਪਤ ਕੀਤੇ ਹੋਣ ਤਾਂ ਜਿਸ ਵਿਦਿਆਰਥੀ ਦੇ ਨੰਬਰ SATਵਿੱਚੋਂ ਜਿਆਦਾਂ ਹਨ ਉਸ ਨੂੰ ਰਿਜਲਟ ਵਿੱਚ ਪਹਿਲ ਦਿੱਤੀ ਜਾਂਦੀ ਹੈ ਜੰਕਰ ਫਿਰ ਵੀ SAT ਵਿੱਚੋਂ ਵੀ ਇੱਕੋ ਜਿਹੇ ਨੰਬਰ ਹੋਣ ਤਾਂ ਉਸ ਬੱਚੇ ਦੀ ਚੋਣ ਕੀਤੀ ਜਾਂਦੀ ਹੈ ਜਿਸ ਦੀ ਉਮਰ ਵੱਧ ਹੋਵੇ।
NMMS ਦੀ ਚੋਣ ਮਾਪਦੰਡ
ਲੜੀ ਨੰ. | ਵੇਰਵਾ | ਜਾਣਕਾਰੀ |
1. |
ਮਾਨਸਿਕ ਯੋਗਤਾ ਟੈਸਟ (MAT) | · ਇਹ ਟੈਸਟ 90 ਬਹੁ-ਚੋਣ ਪ੍ਰਸ਼ਨਾਂ ਦੁਆਰਾ ਵਿਦਿਆਰਥੀਆਂ ਦੀ ਤਰਕ ਯੋਗਤਾਵਾਂ ਅਤੇ ਆਲੋਚਨਾਤਮਕ ਸੋਚ ਦੀ ਜਾਂਚ ਕਰਦਾ ਹੈ। · ਬਹੁਤੇ ਪ੍ਰਸ਼ਨ ਵਿਸ਼ੇ ‘ਤੇ ਅਧਾਰਤ ਹੋ ਸਕਦੇ ਹਨ ਜਿਵੇਂ ਕਿ ਸਮਾਨਤਾ, ਵਰਗੀਕਰਣ, ਅੰਕੀ ਲੜੀ, ਪੈਟਰਨ ਧਾਰਣਾ, ਲੁਕਵੇਂ ਅੰਕੜੇ, ਆਦਿ। |
2. |
ਵਿਦਿਅਕ ਯੋਗਤਾ ਟੈਸਟ (SAT) | · ਵਿਦਿਅਕ ਯੋਗਤਾ ਟੈਸਟ ਵਿੱਚ 90 ਬਹੁ-ਵਿਕਲਪ ਪ੍ਰਸ਼ਨ ਹੁੰਦੇ ਹਨ। · ਵਿਦਿਅਕ ਯੋਗਤਾ ਟੈਸਟ ਦਾ ਸਿਲੇਬਸ ਵਿਗਿਆਨ, ਸਮਾਜਿਕ ਅਧਿਐਨ ਅਤੇ ਗਣਿਤ ਦੇ ਵਿਸ਼ਿਆਂ ਨੂੰ 7ਵੀਂ ਅਤੇ 8ਵੀਂ ਕਲਾਸ ਦੇ ਸਿਲੇਬਸ ਦੇ ਅਨੁਸਾਰ ਕਵਰ ਕਰਦਾ ਹੈ। |
Method of Payment:
ਸਫਲ ਹੋਏ ਵਿਦਿਆਰਥੀਆਂ ਦਾ ਮਾਤਾ-ਪਿਤਾ ਨਾਲ ਸਾਂਝਾ ਖਾਤਾ ਸਟੇਟ ਬੈਂਕ ਆਫ ਇੰਡੀਆ ਵਿੱਚ ਖੋਲ੍ਹਿਆ ਜਾਂਦਾ ਹੈ। ਸਟੇਟ ਬੈਂਕ ਅਤੇ ਉਸ ਦੀਆਂ ਸਹਾਇਕ ਬ੍ਰਾਂਚਾਂ ਇਹ ਯਕੀਨੀ ਬਨਾਉਣਗੀਆਂ ਕਿ ਇਹ ਖਾਤੇ ਬਿਨਾਂ ਕਿਸੇ ਮੁਢਲੀ ਰਾਸੀ ਤੋਂ ਖੋਲ੍ਹੇ ਜਾਣਗੇ ਅਤੇ ਏ.ਟੀ.ਐਮ. ਡੈਬਿਟ ਕਾਰਡ ਵੀ ਜਾਰੀ ਕੀਤੇ ਜਾਣਗੇ। ਰਾਜ ਵਿੱਦਿਅਕ ਖੋਜ ਅਤੇ ਸਿਖਲਾਈ ਪ੍ਰੀਸਦ (ਐਸ.ਸੀ.ਈ.ਆਰ.ਟੀ.) ਪੰਜਾਬ ਵਜੀਫੇ ਦੀ ਅਦਾਇਗੀ ਅਤੇ ਉਸ ਦੀ ਲਗਾਤਾਰਤਾ ਲਈ ਕਲੇਮ ਬਿਲਾਂ ਦੀ ਪੜਤਾਲ ਕਰਦੀ ਹੈ। ਵਜੀਫਾ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਨੌਵੀਂ ਅਤੇ ਗਿਆਰਵੀਂ ਸ਼੍ਰੇਣੀ ਵਿੱਚ ਘੱਟੋ-ਘੱਟ 55% ਨੰਬਰ, ਦਸਵੀਂ ਸ਼੍ਰੇਣੀ ਵਿੱਚ 60 ਅੰਕ ਪ੍ਰਾਪਤ ਕੀਤੇ ਹੋਣ(ਜਨਰਲ ਕੈਟਾਗਰੀ ਲਈ), ਰਾਖਵੀਂਆਂ ਸ਼੍ਰੇਣੀਆਂ ਦੇ ਵਿਦਿਆਰਥੀਆਂ ਲਈ 5% ਅੰਕਾਂ ਦੀ ਛਟ ਹੋਵੇਗੀ ।ਇਹ ਯੋਗਤਾ ਪੂਰੀ ਨਾ ਹੋਣ ਤੇ ਵਜੀਫਾ ਬੇਦ ਹੋ ਜਾਂਦਾ ਹੈ ।
PSTSE Exam Syllabus
- NMMS ਪ੍ਰੀਖਿਆ ਦਾ ਕੋਈ ਨਿਰਧਾਰਤ ਸਿਲੇਬਸ ਨਹੀਂ ਹੈ। ਇਸ ਲਈ, PSEB ਬੋਰਡ ਦੇ 8ਵੀਂ ਜਮਾਤ ਦਾ ਸਿਲੇਬਸ ਦਾ ਹਵਾਲਾ ਲੈਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਹਾਲਾਂਕਿ, ਪੇਪਰ ਸੱਤਵੀਂ ਅਤੇ ਅੱਠਵੀਂ ਜਮਾਤ ਦੇ ਸਿਲੇਬਸ ਤੋਂ ਪ੍ਰਸ਼ਨ ਪੁੱਛੇਗਾ।
- ਮਾਨਸਿਕ ਯੋਗਤਾ ਟੈਸਟ:ਬਹੁਤੇ ਪ੍ਰਸ਼ਨ ਵਿਸ਼ੇ ‘ਤੇ ਅਧਾਰਤ ਹੋ ਸਕਦੇ ਹਨ ਜਿਵੇਂ ਕਿ ਸਮਾਨਤਾ, ਵਰਗੀਕਰਣ, ਅੰਕੀ ਲੜੀ, ਪੈਟਰਨ ਧਾਰਣਾ, ਲੁਕਵੇਂ ਅੰਕੜੇ, ਆਦਿ।
- There is no prescribed NMMS exam syllabus. Hence, it is recommended to refer to the PSEB Class 8th syllabus. However, the paper will cover questions from the syllabus of Class VII and VIII.
- For MAT : Most of the questions may be based on topics like the analogy, classification, numerical series, pattern perception, hidden figures, etc.
PSTSE Exam Pattern
NMMS Exam Pattern NMMS ਪ੍ਰੀਖਿਆ ਦਾ ਪੈਟਰਨ
Parts ਭਾਗ | Sections ਉਪ-ਭਾਗ | Number of Questions ਪ੍ਰਸ਼ਨਾਂ ਦੀ ਗਿਣਤੀ |
Mental Ability Test (MAT) ਮਾਨਸਿਕ ਯੋਗਤਾ ਟੈਸਟ | Mental Ability ਮਾਨਸਿਕ ਯੋਗਤਾ | 90 |
Scholastic Aptitude Test (SAT) ਵਿਦਿਅਕ ਯੋਗਤਾ ਟੈਸਟ
| Science ਵਿਗਿਆਨ | 40 |
Social Studies ਸਮਾਜਿਕ ਸਿੱਖਿਆਂ | 30 | |
Mathematics ਗਣਿਤ | 20 |
Medium of Exam
ਇਹ ਸਕੀਮ ਕੇਵਲ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਲਈ ਹੈ ਅਤੇ ਪ੍ਰੀਖਿਆ ਦਾ ਮਾਧਿਅਮ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਹੋਵੇਗਾ।